ਚੰਡੀਗੜ੍ਹ: ਵਿਵਾਦਾਂ ਵਿੱਚ ਘਿਰੀ ਬਾਲੀਵੁੱਡ ਫਿਲਮ ‘ਉੱੜਤਾ ਪੰਜਾਬ’ ਇੰਟਰਨੈੱਟ ‘ਤੇ ਲੀਕ ਹੋ ਗਈ ਹੈ। ਖਬਰ ਹੈ ਕਿ ਪੂਰੀ ਫਿਲਮ ਆਨਲਾਈਨ ਲੀਕ ਕਰ ਦਿੱਤੀ ਗਈ ਹੈ। ਫਿਲਮ ਦੇ ਦੋ ਹਿੱਸੇ ਲੀਕ ਹੋਏ ਹਨ, ਪਹਿਲਾ ਪੂਰੀ ਫਿਲਮ ਤੇ ਦੂਜਾ ਉਹ ਹਿੱਸਾ ਜੋ ਸੈਂਸਰ ਨੇ ਹਟਾਉਣ ਲਈ ਕਿਹਾ ਸੀ। ਇਹ ਤਸਵੀਰਾਂ ਫਿਲਮ ਦੇ ਲੀਕ ਦਾ ਸਬੂਤ ਹਨ।
ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਵੱਲੋਂ ਰਿਲੀਜ਼ ਦਾ ਸਰਟੀਫੀਕੇਟ ਵੀ ਨਹੀਂ ਮਿਲਿਆ ਹੈ। ਉਸ ਤੋਂ ਪਹਿਲਾਂ ਹੀ ਫਿਲਮ ਆਨਲਾਈਨ ਲੀਕ ਹੋ ਗਈ ਹੈ। ਇਸ ਦਾ ਭਾਰੀ ਨੁਕਸਾਨ ਫਿਲਮ ਨੂੰ ਸਹਿਣਾ ਪਏਗਾ। ਇਸ ਫਿਲਮ ਲਈ ਪਹਿਲਾਂ ਹੀ ਮੁਸੀਬਤਾਂ ਘੱਟ ਨਹੀਂ ਸੀ ਕਿ ਹੁਣ ਇੱਕ ਹੋਰ ਬਵਾਲ।
17 ਜੂਨ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ, ਪਰ ਉਸ ਤੋਂ ਪਹਿਲਾਂ ਹੀ ਫਿਲਮ ਦਾ ਇੰਟਰਨੈੱਟ ‘ਤੇ ਆ ਜਾਣਾ, ਕਿਸੇ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ।
No comments:
Post a Comment