ਨਵੀਂ ਦਿੱਲੀ: ਆਈਫੋਨ ਦੇ ਸਭ ਤੋਂ ਵੱਡੇ ਬਾਜ਼ਾਰ ਚੀਨ ਤੋਂ ਐਪਲ ਨੂੰ ਤਗੜਾ ਝਟਕਾ ਲੱਗਾ ਹੈ। ਚੀਨ ਦੀ ਇਨਟਲੈਕਚੂਅਲ ਪ੍ਰਾਪਰਟੀ ਅਥਾਰਿਟੀ ਮੁਤਾਬਕ ਆਈਫੋਨ 6 ਤੇ 6 ਪਲੱਸ ਦਾ ਡਿਜ਼ਾਈਨ ਚੀਨ ਦੀ ਇੱਕ ਸਮਾਰਟਫੋਨ ਕੰਪਨੀ ਦੀ ਕਾਪੀ ਹੈ। ਅਜਿਹੇ ‘ਚ ਟੈੱਕ ਜਾਇੰਟ ਐਪਲ ਦੇ ਆਈਫੋਨ 6 ਤੇ ਆਈਫੋਨ ਪਲੱਸ ਮਾਡਲ ਨੂੰ ਚੀਨ ‘ਚ ਬੈਨ ਕਰ ਦਿੱਤਾ ਗਿਆ ਹੈ।
ਬੀਜਿੰਗ ਇੰਨਟਲੈਕਚੂਅਲ ਪ੍ਰਾਪਰਟੀ ਅਥਾਰਿਟੀ ਨੇ ਇਹ ਐਲਾਨ ਕੀਤਾ ਹੈ ਕਿ ਆਈਫੋਨ ਤੇ ਚੀਨੀ ਕੰਪਨੀ Baili ਵਿਚਾਲੇ ਪੇਟੈਂਟ ਨੂੰ ਲੈ ਕੇ ਵਿਵਾਦ ਵੱਧ ਗਿਆ ਹੈ। ਐਪਲ ‘ਤੇ ਚੀਨੀ ਸਮਾਰਟਫੋਨ 100 ਪਲੱਸ ਦਾ ਡਿਜ਼ਾਈਨ ਕਾਪੀ ਕਰਨ ਦਾ ਇਲਜ਼ਾਮ ਹੈ। ਚੀਨ ਨੇ ਅਪ੍ਰੈਲ ‘ਚ ਆਈਫੋਨ ਦੇ ਫੇਮਸ ਐਪ ਆਈਟਿਊਨਜ਼ ਤੇ ਆਈਬੂਕਸ ਸਟੋਰ ਨੂੰ ਬੈਨ ਕਰ ਦਿੱਤਾ ਸੀ।
ਉੱਧਰ ਐਪਲ ਨੇ ਦਾਅਵਾ ਕੀਤਾ ਹੈ ਕਿ ਚੀਨ ‘ਚ ਆਈਫੋਨ 6 ਤੇ 6 ਪਲੱਸ ਦੀ ਵਿਕਰੀ ਚਾਲੂ ਹੈ। ਕੰਪਨੀ ਨੇ ਦੱਸਿਆ, “ਪੇਟੈਂਟ ਵਿਵਾਦ ਨੂੰ ਲੈ ਕੇ ਅਸੀਂ ਅਪੀਲ ਕੀਤੀ ਸੀ ਕਿ ਇਹ ਮਾਮਲਾ ਬੀਜਿੰਗ ਦੀ IP ਕੋਰਟ ‘ਚ ਰਿਵਿਊ ਲਈ ਪੈਂਡਿੰਗ ਹੈ”।