ਚੰਡੀਗੜ੍ਹ: ਖਾਦ ਦੀ ਬਲੈਕ ਤੇ ਦੁਰਵਰਤੋਂ ਰੋਕਣ ਲਈ ਦੇਸ਼ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਫੈਸਲ ਲਿਆ ਹੈ। ਖੇਤੀਬਾੜੀ ਮੰਤਰਾਲੇ ਨੇ ਦੇਸ਼ ਅੰਦਰ 1 ਜੂਨ ਤੋਂ ਸਬਸਿਡੀ ਵਾਲੀ ਖਾਦ ਨੂੰ ਪੀ.ਓ.ਐਸ. (ਪੁਆਇੰਟ ਆਫ਼ ਸੇਲ) ਮਸ਼ੀਨਾਂ ਰਾਹੀਂ ਵੇਚਣ ਦਾ ਫ਼ੈਸਲਾ ਕੀਤਾ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਇਸ ਸਬੰਧੀ ਮਿਲੇ ਲਿਖਤੀ ਆਦੇਸ਼ਾਂ 'ਤੇ ਇਸ ਸਬੰਧ 'ਚ ਵਿਭਾਗ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
1 ਜੂਨ ਤੋਂ ਮਸ਼ੀਨ ਸ਼ੁਰੂ ਕਰਨ ਸਮੇਂ ਖਾਦ ਵਿਕੇ੍ਰਤਾਵਾਂ ਅਤੇ ਸੁਸਾਇਟੀਆਂ ਵੱਲੋਂ ਇਸ ਮਸ਼ੀਨ 'ਚ ਆਪਣੇ ਕੋਲ ਪਏ ਖਾਦ ਦੇ ਸਟਾਕ ਦਾ ਖਾਦ ਕੰਪਨੀਆਂ ਦੇ ਨਾਵਾਂ ਸਮੇਤ ਸਾਰਾ ਵੇਰਵਾ ਭਰ ਦਿੱਤਾ ਜਾਵੇਗਾ। ਉਪਰੰਤ ਜਦੋਂ ਇਹ ਖਾਦ ਕਿਸਾਨਾਂ ਨੂੰ ਦਿੱਤੀ ਜਾਵੇਗੀ ਤਾਂ ਉਨ੍ਹਾਂ ਨੂੰ ਇਸ ਮਸ਼ੀਨ ਰਾਹੀਂ ਬਿੱਲ ਦੇਣ ਦੇ ਨਾਲ-ਨਾਲ ਸਬੰਧਿਤ ਕਿਸਾਨ ਦਾ ਆਧਾਰ ਕਾਰਡ ਤੇ ਬੈਂਕ ਖਾਤਾ ਵੀ ਇਸ ਨਾਲ ਜੋੜ ਦਿੱਤਾ ਜਾਵੇਗਾ ਅਤੇ ਮਸ਼ੀਨ 'ਤੇ ਕਿਸਾਨ ਦੀ ਉਂਗਲੀ ਦਾ ਨਿਸ਼ਾਨ ਵੀ ਲਿਆ ਜਾਵੇਗਾ। ਇਸ ਤੋਂ ਪਤਾ ਲੱਗੇਗਾ ਕਿ ਕਿਹੜੇ ਕਿਸਾਨ ਨੂੰ ਕਿੰਨੀ ਖਾਦ ਦਿੱਤੀ ਗਈ ਹੈ। ਹੌਲੀ-ਹੌਲੀ ਸਮੂਹ ਕਿਸਾਨਾਂ ਦੀਆਂ ਜ਼ਮੀਨਾਂ ਦਾ ਵੇਰਵਾ ਵੀ ਆਧਾਰ ਕਾਰਡਾਂ ਦੇ ਰਾਹੀਂ ਇਸ ਮਸ਼ੀਨ 'ਚ ਦਰਜ ਹੋ ਜਾਵੇਗਾ।

No comments:
Post a Comment