ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਟੀਮ ਦੇ ਸਾਬਕਾ ਕਪਤਾਨ ਐਮਐਸ ਧੋਨੀ ਨਾਲ ਕਿਸੇ ਵੀ ਤਰ੍ਹਾਂ ਦਾ ਝਗੜਾ ਹੋਣ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ। ਭੱਜੀ ਨੇ ਟਵਿੱਟਰ ਉੱਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਮੀਡੀਆ ਨਾਲ ਆਪਣੀ ਨਾਰਾਜ਼ਗੀ ਪ੍ਰਗਟਾਉਂਦਿਆਂ ਆਖਿਆ ਕਿ ਮੀਡੀਆ ਹਮੇਸ਼ਾ ਉਨ੍ਹਾਂ ਦੀਆਂ ਗੱਲਾਂ ਦਾ ਗ਼ਲਤ ਮਤਲਬ ਨਾ ਕੱਢੇ।
ਉਨ੍ਹਾਂ ਆਖਿਆ ਕਿ ਧੋਨੀ ਉਸ ਦਾ ਕਰੀਬੀ ਦੋਸਤ ਤੇ ਉਹ ਇੱਕ ਮਹਾਨ ਖਿਡਾਰੀ ਹੈ। ਉਨ੍ਹਾਂ ਆਖਿਆ ਕਿ ਧੋਨੀ ਦੀ ਚੋਣ ਉੱਤੇ ਉਸ ਨੇ ਕਦੇ ਵੀ ਸਵਾਲ ਨਹੀਂ ਚੁੱਕੇ। ਅਸਲ ਵਿੱਚ ਐਨਡੀਟੀਵੀ ਨੂੰ ਦਿੱਤੀ ਆਪਣੀ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਭੱਜੀ ਨੇ ਆਖਿਆ ਕਿ ਟੀਮ ਦੀ ਚੋਣ ਵਿੱਚ ਮਹਿੰਦਰ ਸਿੰਘ ਧੋਨੀ ਵਾਂਗ ਉਨ੍ਹਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ।
ਭੱਜੀ ਨੇ ਟਵੀਟ ਕਰ ਕੇ ਇਸ ਗੱਲ ਉੱਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਆਖਿਆ ਕਿ ਉਸ ਦੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਵੀਡੀਓ ਵਿੱਚ ਭੱਜੀ ਨੇ ਆਖਿਆ ਕਿ ਧੋਨੀ ਇੱਕ ਸ਼ਾਨਦਾਰ ਕਪਤਾਨ ਰਹੇ ਹਨ ਇਸ ਕਰਕੇ ਉਨ੍ਹਾਂ ਦੀ ਟੀਮ ਵਿੱਚ ਚੋਣ ਹੋਣੀ ਸੁਭਾਵਕ ਹੈ। ਭੱਜੀ ਨੇ ਆਖਿਆ ਹੈ, "ਮੈਂ ਵੀ 19 ਸਾਲ ਟੀਮ ਵਿੱਚ ਖੇਡਿਆ ਹਾਂ, ਵੱਡੇ ਮੈਚ ਜਿੱਤੇ ਹਨ, ਕੁਝ ਹਾਰੇ ਵੀ ਹੋਣਗੇ। ਦੋ ਵਰਲਡ ਕੱਪ ਜਿੱਤੇ। ਪਰ ਅਸਲ ਵਿੱਚ ਇਹ ਗੱਲਾਂ ਕੁਝ ਖਿਡਾਰੀਆਂ ਲਈਆਂ ਹਨ ਕੁਝ ਲਈ ਨਹੀਂ, ਉਨ੍ਹਾਂ ਵਿੱਚ ਮੈਂ ਵੀ ਹਾਂ, ਅਜਿਹਾ ਕਿਉਂ ਹੈ ਇਸ ਦਾ ਜਵਾਬ ਚੋਣਕਰਤਾ ਦੇਣਗੇ।"
No comments:
Post a Comment